ਹਰ ਘਰ ਦੀ ਯੋਜਨਾ ਵੱਖਰੀ ਹੋਵੇਗੀ, ਕਿਉਂਕਿ ਅਸੀਂ ਕਿੱਥੇ ਰਹਿੰਦੇ ਹਾਂ, ਸਾਡੇ ਨਾਲ ਕੌਣ ਰਹਿੰਦਾ ਹੈ ਅਤੇ ਕਿਸ ਨੂੰ ਸਾਡੀ ਮਦਦ ਦੀ ਲੋੜ ਹੋ ਸਕਦੀ ਹੈ।

ਜਦੋਂ ਤੁਸੀਂ ਆਪਣੀ ਘਰੇਲੂ ਯੋਜਨਾ ਬਣਾ ਰਹੇ ਹੋ, ਤਾਂ ਹਰ ਕਿਸੇ ਨੂੰ ਸ਼ਾਮਲ ਕਰਨਾ ਯਾਦ ਰੱਖੋ। ਅਪਾਹਜ ਲੋਕਾਂ, ਬਜ਼ੁਰਗਾਂ, ਬੱਚਿਆਂ, ਛੋਟੇ ਬੱਚਿਆਂ, ਪਾਲਤੂ ਜਾਨਵਰਾਂ ਅਤੇ ਹੋਰ ਜਾਨਵਰਾਂ ਦੀਆਂ ਲੋੜਾਂ ਬਾਰੇ ਸੋਚੋ।

ਆਪਣੇ ਪਰਿਵਾਰ ਨੂੰ ਤਿਆਰ ਕਰੋ

ਇਹ ਯਕੀਨੀ ਬਣਾਉਣਾ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਵਹਾਨਉ (whānau) ਜਾਣਦਾ ਹੈ ਕਿ ਕੀ ਕਰਨਾ ਹੈ ਅਤੇ ਇਸ ਵਿੱਚੋਂ ਲੰਘਣ ਲਈ ਲੋੜੀਂਦਾ ਤੁਹਾਡੇ ਕੋਲ ਉਹ ਸਬ ਹੈ। ਆਪਣੇ ਪਰਿਵਾਰ ਨੂੰ ਤਿਆਰ ਕਰਨ ਲਈ ਇਹਨਾਂ ਆਸਾਨ ਕਦਮਾਂ ਦੀ ਪਾਲਣਾ ਕਰੋ।