ਐਮਰਜੈਂਸੀ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਆਪਣੇ ਦੋਸਤਾਂ, ਪਰਿਵਾਰ ਅਤੇ ਭਾਈਚਾਰੇ ਦੀ ਮਦਦ ਕਰਨ ਲਈ ਵਲੰਟੀਅਰ ਬਣੋ।
ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਇਸ ਸਮੇਂ ਨਿਊਜ਼ੀਲੈਂਡ ਵਿੱਚ ਐਮਰਜੈਂਸੀ ਮੈਨੇਜਮੈਂਟ ਲਈ ਇੱਕ ਮਜ਼ਬੂਤ ਅਤੇ ਟਿਕਾਊ ਵਲੰਟੀਅਰ ਕਾਬਲੀਅਤ ਅਤੇ ਸਮਰੱਥਾ ਬਣਾਉਣ 'ਤੇ ਕੰਮ ਕਰ ਰਹੀ ਹੈ।
ਜ਼ਿਆਦਾਤਰ ਕਮਿਊਨਿਟੀਆਂ ਵਿੱਚ ਸਿਵਲ ਡਿਫੈਂਸ ਸੈਂਟਰ ਜਾਂ ਕਮਿਊਨਿਟੀ ਹੱਬ ਹੁੰਦਾ ਹੈ। ਸਥਾਨਕ ਲੋਕ ਇੱਕ ਦੂਜੇ ਦਾ ਸਮਰਥਨ ਕਰਨ ਲਈ ਐਮਰਜੈਂਸੀ ਦੌਰਾਨ ਅਤੇ ਬਾਅਦ ਵਿੱਚ ਉੱਥੇ ਇਕੱਠੇ ਹੋ ਸਕਦੇ ਹਨ।
ਐਮਰਜੈਂਸੀ ਵਿੱਚ, ਕਮਿਊਨਿਟੀਆਂ ਦੁਆਰਾ ਕੇਂਦਰ ਖੋਲ੍ਹੇ ਅਤੇ ਚਲਾਏ ਜਾਣਗੇ ਤਾਂ ਜੋ ਲੋਕ ਐਮਰਜੈਂਸੀ ਦੌਰਾਨ ਅਤੇ ਬਾਅਦ ਵਿੱਚ ਆਪਣੇ ਭਾਈਚਾਰੇ ਦੀ ਮਦਦ ਕਰਨ ਲਈ ਇਕੱਠੇ ਹੋ ਸਕਣ।
ਇਹ ਜਾਣਨ ਲਈ ਕਿ ਤੁਸੀਂ ਵਲੰਟੀਅਰ ਕਿਵੇਂ ਹੋ ਸਕਦੇ ਹੋ, ਆਪਣੇ ਸਥਾਨਕ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ ਗਰੁੱਪ ਨਾਲ ਸੰਪਰਕ ਕਰੋ।
ਆਪਣੇ ਸਥਾਨਕ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ (CDEM) ਗਰੁੱਪ ਨੂੰ ਲੱਭੋ।
NZ-RTs ਯੋਗਤਾ ਪ੍ਰਾਪਤ ਐਮਰਜੈਂਸੀ ਵਿੱਚ ਜਵਾਬ ਦੇਣ ਵਾਲਿਆਂ ਦੀਆਂ ਟੀਮਾਂ ਹਨ। ਉਹ ਐਮਰਜੈਂਸੀ ਦੌਰਾਨ ਸਿਵਲ ਡਿਫੈਂਸ ਐਮਰਜੈਂਸੀ ਪ੍ਰਬੰਧਨ ਸਮੂਹਾਂ ਅਤੇ ਉਹਨਾਂ ਦੇ ਭਾਈਚਾਰਿਆਂ ਦਾ ਸਮਰਥਨ ਕਰਦੇ ਹਨ। NZ-RTs ਐਮਰਜੈਂਸੀ ਸੇਵਾਵਾਂ ਨਾਲ ਕੰਮ ਕਰਦੇ ਹਨ। ਨਿਊਜ਼ੀਲੈਂਡ ਭਰ ਦੀਆਂ ਟੀਮਾਂ ਹਨ।
NZ-RTs ਐਮਰਜੈਂਸੀ ਵਿੱਚ ਬਹੁਤ ਸਾਰੇ ਵੱਖ-ਵੱਖ ਕੰਮ ਕਰਦੇ ਹਨ, ਜਿਸ ਵਿੱਚ ਸ਼ਾਮਲ ਹਨ:
ਨਿਊਜ਼ੀਲੈਂਡ ਰਿਸਪਾਂਸ ਟੀਮਾਂ ਬਾਰੇ ਜਾਣੋ ਅਤੇ ਉਹ ਨਿਊਜ਼ੀਲੈਂਡ ਦੇ ਆਲੇ-ਦੁਆਲੇ ਕਿੱਥੇ ਸਥਿਤ ਹਨ।
ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਇਸ ਸਮੇਂ ਨਿਊਜ਼ੀਲੈਂਡ ਵਿੱਚ ਐਮਰਜੈਂਸੀ ਮੈਨੇਜਮੈਂਟ ਲਈ ਇੱਕ ਮਜ਼ਬੂਤ ਅਤੇ ਟਿਕਾਊ ਵਲੰਟੀਅਰ ਕਾਬਲੀਅਤ ਅਤੇ ਸਮਰੱਥਾ ਬਣਾਉਣ 'ਤੇ ਕੰਮ ਕਰ ਰਹੀ ਹੈ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ, ਫਾਇਰ ਐਮਰਜੈਂਸੀ ਨਿਊਜ਼ੀਲੈਂਡ, ਨਿਊਜ਼ੀਲੈਂਡ ਪੁਲਿਸ, ਨਿਊਜ਼ੀਲੈਂਡ ਸਰਚ ਐਂਡ ਰੈਸਕਿਯੁ ਅਤੇ ਮਿਨਿਸਟਰੀ ਆੱਫ ਹੈਲਥ ਦੇ ਨਾਲ ਇੱਕ ਅਜਿਹਾ ਮਾਡਲ ਬਣਾਉਣ ਲਈ ਵਚਨਬੱਧ ਹੈ ਜੋ ਉਦੇਸ਼ ਲਈ ਫਿੱਟ ਹੋਵੇ ਅਤੇ ਜਵਾਬ ਅਤੇ ਰਿਕਵਰੀ ਵਿੱਚ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਾਫ਼ੀ ਲਚਕਦਾਰ ਹੋਵੇ।
ਕਈ ਵੱਖ-ਵੱਖ ਸੰਸਥਾਵਾਂ ਨਿਊਜ਼ੀਲੈਂਡ ਵਿੱਚ ਖੋਜ ਅਤੇ ਬਚਾਅ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਜ਼ਮੀਨੀ ਖੋਜ & ਬਚਾਅ, ਕੋਸਟਗਾਰਡ ਨਿਊਜ਼ੀਲੈਂਡ, ਐਮੇਚਿਓਰ ਰੇਡੀਓ ਐਮਰਜੈਂਸੀ ਕਮਿਊਨੀਕੇਸ਼ਨ, ਅਤੇ ਸਰਫ ਲਾਈਫ ਸੇਵਿੰਗ ਨਿਊਜ਼ੀਲੈਂਡ ਗੁੰਮ ਹੋਏ, ਲਾਪਤਾ ਅਤੇ ਜ਼ਖਮੀ ਲੋਕਾਂ ਨੂੰ ਲੱਭਣ ਲਈ ਐਮਰਜੈਂਸੀ ਵਿੱਚ ਇਕੱਠੇ ਕੰਮ ਕਰਦੇ ਹਨ।
ਜ਼ਮੀਨੀ ਖੋਜ ਅਤੇ ਬਚਾਅ (LandSAR) ਇੱਕ ਰਾਸ਼ਟਰੀ ਸਵੈਸੇਵੀ ਸੰਸਥਾ ਹੈ। ਇਹ ਨਿਊਜ਼ੀਲੈਂਡ ਭਰ ਵਿੱਚ ਗੁੰਮ ਹੋਏ, ਲਾਪਤਾ ਅਤੇ ਜ਼ਖਮੀ ਲੋਕਾਂ ਨੂੰ ਖੋਜ ਅਤੇ ਬਚਾਅ ਸਹਾਇਤਾ ਪ੍ਰਦਾਨ ਕਰਦੀ ਹੈ।
ਕੋਸਟਗਾਰਡ ਨਿਊਜ਼ੀਲੈਂਡ ਸਮੁੰਦਰ ਵਿੱਚ ਲੋਕਾਂ ਨੂੰ ਖੋਜ ਅਤੇ ਬਚਾਅ ਸਹਾਇਤਾ ਪ੍ਰਦਾਨ ਕਰਦਾ ਹੈ। ਉਹ ਸਮੁੰਦਰੀ ਸੁਰੱਖਿਆ 'ਤੇ ਸਿੱਖਿਆ ਪ੍ਰੋਗਰਾਮ ਅਤੇ ਭਾਈਚਾਰਕ ਪਹਿਲਕਦਮੀਆਂ ਚਲਾਉਂਦੇ ਹਨ।
ਐਮੇਚਿਓਰ ਰੇਡੀਓ ਐਮਰਜੈਂਸੀ ਕਮਿਊਨੀਕੇਸ਼ਨਜ਼ (AREC) ਵਲੰਟੀਅਰਾਂ ਦਾ ਇੱਕ ਸਮੂਹ ਹੈ ਜੋ ਨਿਊਜ਼ੀਲੈਂਡ ਵਿੱਚ ਖੋਜ ਅਤੇ ਬਚਾਅ ਵਿੱਚ ਸਹਾਇਤਾ ਲਈ ਮਾਹਰ ਸੰਚਾਰ ਅਤੇ ਤਕਨੀਕੀ ਹੁਨਰ ਦੀ ਵਰਤੋਂ ਕਰਦੇ ਹਨ।
ਸਰਫ ਲਾਈਫ ਸੇਵਿੰਗ ਨਿਊਜ਼ੀਲੈਂਡ ਲਾਈਫਗਾਰਡ ਅਤੇ ਐਮਰਜੈਂਸੀ ਬਚਾਅ ਸੇਵਾਵਾਂ ਪ੍ਰਦਾਨ ਕਰਦਾ ਹੈ। ਉਹ ਜਨਤਕ ਬੀਚ ਸੁਰੱਖਿਆ ਪ੍ਰੋਗਰਾਮ ਵੀ ਪੇਸ਼ ਕਰਦੇ ਹਨ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਅੱਗ ਦੀ ਰੋਕਥਾਮ, ਜਵਾਬ ਅਤੇ ਦਮਨ ਲਈ ਜ਼ਿੰਮੇਵਾਰ ਹੈ।
ਭਾਈਚਾਰਿਆਂ ਦੀ ਐਮਰਜੈਂਸੀ ਨੂੰ ਰੋਕਣ, ਤਿਆਰ ਕਰਨ, ਜਵਾਬ ਦੇਣ ਅਤੇ ਠੀਕ ਹੋਣ ਵਿੱਚ ਮਦਦ ਕਰਨ ਲਈ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨਾਲ ਵਾਲੰਟੀਅਰ ਬਣੋ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਨਾਲ ਵਾਲੰਟੀਅਰ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਅੱਗ ਦੀ ਰੋਕਥਾਮ, ਜਵਾਬ ਅਤੇ ਦਮਨ ਲਈ ਜ਼ਿੰਮੇਵਾਰ ਹੈ।
ਵਲੰਟੀਅਰਿੰਗ ਨਿਊਜ਼ੀਲੈਂਡ (VNZ) ਵਲੰਟੀਅਰ ਕੇਂਦਰਾਂ ਅਤੇ ਰਾਸ਼ਟਰੀ ਅਤੇ ਹੋਰ ਸੰਸਥਾਵਾਂ ਦੀ ਇੱਕ ਐਸੋਸਿਏਸ਼ਨ ਹੈ ਜੋ ਵਲੰਟੀਅਰਿੰਗ ਪ੍ਰਤੀ ਵਚਨਬੱਧਤਾ ਨਾਲ ਕੰਮ ਕਰਦੀ ਹੈ।
VNZ ਤੁਹਾਨੂੰ ਕਈ ਵਲੰਟੀਅਰਿੰਗ ਮੌਕਿਆਂ ਨਾਲ ਸੰਪਰਕ ਵਿੱਚ ਰੱਖ ਸਕਦਾ ਹੈ।
ਤੁਹਾਡੀ ਕਮਿਯੁਨਿਟੀ ਵਿੱਚ ਵਲੰਟੀਅਰ। ਵਲੰਟੀਅਰਿੰਗ ਨਿਊਜ਼ੀਲੈਂਡ (VNZ) ਵਲੰਟੀਅਰ ਕੇਂਦਰਾਂ ਅਤੇ ਰਾਸ਼ਟਰੀ ਅਤੇ ਹੋਰ ਸੰਸਥਾਵਾਂ ਦੀ ਇੱਕ ਐਸੋਸਿਏਸ਼ਨ ਹੈ ਜੋ ਵਲੰਟੀਅਰਿੰਗ ਪ੍ਰਤੀ ਵਚਨਬੱਧਤਾ ਨਾਲ ਕੰਮ ਕਰਦੀ ਹੈ।
ਐਮਰਜੈਂਸੀ ਤਿਆਰੀ ਵਿੱਚ ਸ਼ਾਮਲ ਹੋ ਕੇ ਆਪਣੇ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੋ।