ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਸੀਂ ਐਮਰਜੈਂਸੀ ਦੌਰਾਨ ਕਿਹੜੇ ਵੱਖ-ਵੱਖ ਤਰੀਕਿਆਂ ਨਾਲ ਸੂਚਿਤ ਰਹਿ ਸਕਦੇ ਹੋ।
ਜੇ ਬਿਜਲੀ ਚਲੀ ਜਾਂਦੀ ਹੈ, ਤਾਂ ਸੂਰਜੀ- ਜਾਂ ਬੈਟਰੀ ਨਾਲ ਚੱਲਣ ਵਾਲਾ ਰੇਡੀਓ (ਜਾਂ ਤੁਹਾਡੀ ਕਾਰ ਦਾ ਰੇਡੀਓ) ਨਵੀਨਤਮ ਖ਼ਬਰਾਂ ਨਾਲ ਅੱਪ ਟੂ ਡੇਟ ਰਹਿਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਐਮਰਜੈਂਸੀ ਵਿੱਚ, ਇਹਨਾਂ ਸਟੇਸ਼ਨਾਂ 'ਤੇ ਟਿਊਨ ਕਰੋ:
ਇਹ ਜਾਣਨ ਲਈ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ ਗਰੁੱਪ ਨਾਲ ਸੰਪਰਕ ਕਰੋ ਕਿ ਉਹ ਕਿਹੜੇ ਸਥਾਨਕ ਸਟੇਸ਼ਨਾਂ ਦੀ ਸਿਫ਼ਾਰਸ਼ ਕਰਦੇ ਹਨ ਜੋ ਤੁਹਾਨੂੰ ਐਮਰਜੈਂਸੀ ਦੌਰਾਨ ਸੁਣਨੇ ਚਾਹੀਦੇ ਹਨ।
ਐਮਰਜੈਂਸੀ ਮੋਬਾਈਲ ਅਲਰਟ ਤੁਹਾਡੇ ਖੇਤਰ ਵਿੱਚ ਐਮਰਜੈਂਸੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਤਰੀਕਾ ਹੈ। ਜੇ ਤੁਹਾਡੀ ਜ਼ਿੰਦਗੀ, ਸਿਹਤ ਜਾਂ ਸੰਪਤੀ ਗੰਭੀਰ ਖ਼ਤਰੇ 'ਚ ਹੈ, ਤਾਂ ਇੱਕ 'ਐਮਰਜੈਂਸੀ ਮੋਬਾਇਲ ਅਲਰਟ' ਤੁਹਾਡੇ ਮੋਬਾਇਲ ਫ਼ੋਨ 'ਤੇ ਭੇਜਿਆ ਜਾ ਸਕਦਾ ਹੈ। ਤੁਹਾਨੂੰ ਸਾਈਨ ਅੱਪ ਜਾਂ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ।
ਐਮਰਜੈਂਸੀ ਮੋਬਾਇਲ ਅਲਰਟ ਬਾਰੇ ਸਿੱਖੋਸਥਾਨਕ ਅੱਪਡੇਟ ਲਈ, ਆਪਣੀ ਕੌਂਸਲ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਦੀ ਜਾਂਚ ਕਰੋ। ਨਾਲ ਹੀ ਆਪਣੀ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ ਗਰੁੱਪ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ।
ਰਾਸ਼ਟਰੀ ਅੱਪਡੇਟਸ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੀ ਵੈੱਬਸਾਈਟ(external link) 'ਤੇ ਉਪਲਬਧ ਹੋਣਗੇ।
ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਤੋਂ ਐਮਰਜੈਂਸੀ ਅਤੇ ਆਫ਼ਤ ਬਾਰੇ ਅੱਪਡੇਟ ਲੱਭੋ। ਆਫ਼ਤਾਂ ਦੀ ਤਿਆਰੀ ਬਾਰੇ ਸਲਾਹ ਲਈ @NZGetReady Twitter ਚੈਨਲ ਨੂੰ ਫਾਲੋ ਕਰੋ।
ਨਿਊਜ਼ੀਲੈਂਡ ਵਿੱਚ ਆਫ਼ਤਾਂ ਲਈ ਬਿਹਤਰ ਢੰਗ ਨਾਲ ਤਿਆਰ ਰਹਿਣ ਬਾਰੇ ਅਧਿਕਾਰਤ ਐਮਰਜੈਂਸੀ ਜਾਣਕਾਰੀ ਅਤੇ ਸਲਾਹ ਲੱਭੋ। ਇਹ ਪਤਾ ਲਗਾਓ ਅਤੇ ਚਰਚਾ ਕਰੋ ਕਿ ਐਮਰਜੈਂਸੀ ਲਈ ਕਿਵੇਂ ਤਿਆਰੀ ਕਰਨੀ ਹੈ, ਕਿਸੇ ਘਟਨਾ ਦੌਰਾਨ ਕਿਵੇਂ ਨਜਿੱਠਣਾ ਹੈ, ਅਤੇ ਜਲਦੀ ਠੀਕ ਹੋਣਾ ਹੈ।
ਆਪਣੇ ਸਥਾਨਕ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ (CDEM) ਗਰੁੱਪ ਨੂੰ ਲੱਭੋ।
ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਬਾਰੇ ਹੋਰ ਜਾਣੋ।
ਆਪਣੇ ਗੁਆਂਢੀਆਂ ਬਾਰੇ ਪਤਾ ਕਰੋ। ਐਮਰਜੈਂਸੀ ਵਿੱਚ, ਤੁਸੀਂ ਇੱਕ ਦੂਜੇ ਦੀ ਮਦਦ ਕਰਨ ਦੇ ਯੋਗ ਹੋਵੋਗੇ ਜਦੋਂ ਕਿ ਸਿਵਲ ਡਿਫੈਂਸ ਅਤੇ ਐਮਰਜੈਂਸੀ ਸੇਵਾਵਾਂ ਉਹਨਾਂ ਲੋਕਾਂ ਦੀ ਮਦਦ ਕਰਨ ਵਿੱਚ ਰੁੱਝੀਆਂ ਹੋਈਆਂ ਹਨ ਜਿਨ੍ਹਾਂ ਨੂੰ ਉਹਨਾਂ ਦੀ ਸਭ ਤੋਂ ਵੱਧ ਲੋੜ ਹੈ। ਆਪਣੇ ਭਾਈਚਾਰੇ ਵਿੱਚ ਸ਼ਾਮਲ ਹੋਵੋ ਅਤੇ ਐਮਰਜੈਂਸੀ ਵਾਪਰਨ ਤੋਂ ਪਹਿਲਾਂ ਆਪਣੇ ਗੁਆਂਢੀਆਂ ਬਾਰੇ ਪਤਾ ਕਰੋ।
ਇਹ ਯਕੀਨੀ ਬਣਾਉਣਾ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਵਹਾਨਉ (whānau) ਜਾਣਦਾ ਹੈ ਕਿ ਕੀ ਕਰਨਾ ਹੈ ਅਤੇ ਇਸ ਵਿੱਚੋਂ ਲੰਘਣ ਲਈ ਲੋੜੀਂਦਾ ਤੁਹਾਡੇ ਕੋਲ ਉਹ ਸਬ ਹੈ। ਆਪਣੇ ਪਰਿਵਾਰ ਨੂੰ ਤਿਆਰ ਕਰਨ ਲਈ ਇਹਨਾਂ ਆਸਾਨ ਕਦਮਾਂ ਦੀ ਪਾਲਣਾ ਕਰੋ।