ਅਤਿਅੰਤ ਗਰਮੀ ਅਤੇ ਗਰਮੀ ਦੀਆਂ ਲਹਿਰਾਂ ਹਰ ਕਿਸੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇੱਥੋਂ ਤੱਕ ਕਿ ਔਸਤ ਤਾਪਮਾਨ ਤੋਂ ਥੋੜ੍ਹਾ ਜਿਹਾ ਵਾਧਾ ਵੀ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਬੱਚਿਆਂ, ਬਜ਼ੁਰਗਾਂ ਅਤੇ ਲੰਬੇ ਸਮੇਂ ਦੀ ਗੰਭੀਰ ਸਿਹਤ ਸਥਿਤੀਆਂ ਵਾਲੇ ਲੋਕਾਂ ਨੂੰ ਗਰਮੀ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਪਤਾ ਕਰੋ ਕਿ ਅਤਿਅੰਤ ਗਰਮੀ ਅਤੇ ਗਰਮੀ ਦੀਆਂ ਲਹਿਰਾਂ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਕੀ ਕਰਨਾ ਹੈ।
ਗਰਮ ਮੌਸਮ ਵਿੱਚ, ਅੰਦਰ ਰਹਿਣਾ ਸਭ ਤੋਂ ਚੰਗਾ ਹੈ। ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਆਪਣੇ ਘਰ ਨੂੰ ਅਤਿਅੰਤ ਗਰਮੀ ਲਈ ਤਿਆਰ ਕਰ ਸਕਦੇ ਹੋ।
ਅਤਿਅੰਤ ਗਰਮੀ ਵਿੱਚ ਸੁਰੱਖਿਅਤ ਰਹਿਣ ਬਾਰੇ ਆਪਣੇ ਵਹਾਨਊ (whānau) ਨਾਲ ਇੱਕ ਯੋਜਨਾ ਬਣਾਓ। ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਘਰ ਵਿੱਚ, ਸਕੂਲ ਵਿੱਚ, ਕੰਮ ਉੱਤੇ ਜਾਂ ਸਮਾਜ ਵਿੱਚ ਕੀ ਕਰਨਾ ਹੈ। ਕੁਝ ਥਾਵਾਂ ਉੱਤੇ ਏਅਰ ਕੰਡੀਸ਼ਨਿੰਗ ਨਹੀਂ ਹੈ ਅਤੇ ਅਤਿਅੰਤ ਗਰਮੀ ਦੌਰਾਨ ਸੁਰੱਖਿਅਤ ਨਹੀਂ ਹਨ।
ਸੂਰਜ ਦੀ ਰੌਸ਼ਨੀ ਤੋਂ ਯੂਵੀ (UV) ਰੇਡੀਏਸ਼ਨ ਤੋਂ ਆਪਣੇ ਆਪ ਨੂੰ ਬਚਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ ਸਲਿਪ, ਸਲੋਪ, ਸਲੈਪ ਅਤੇ ਰੈਪ।
ਨਿਊਜ਼ੀਲੈਂਡ ਵਿੱਚ, MetService ਅਤਿਅੰਤ ਗਰਮੀ ਲਈ ਗਰਮੀ ਚੇਤਾਵਨੀਆਂ ਜਾਰੀ ਕਰਦੀ ਹੈ। MetService ਤੋਂ ਤਾਜ਼ਾ ਤਾਪਮਾਨ ਪੂਰਵ-ਅਨੁਮਾਨਾਂ ਅਤੇ ਚੇਤਾਵਨੀਆਂ ਨਾਲ ਅੱਪ ਟੂ ਡੇਟ ਰਹੋ।
ਐਮਰਜੈਂਸੀ ਵਿੱਚੋਂ ਲੰਘਣ ਲਈ ਆਪਣੇ ਵਹਾਨਉ (whānau) ਨਾਲ ਔਨਲਾਈਨ ਇੱਕ ਯੋਜਨਾ ਬਣਾਓ। ਉਹਨਾਂ ਚੀਜ਼ਾਂ ਬਾਰੇ ਸੋਚੋ ਜਿਹਨਾਂ ਦੀ ਤੁਹਾਨੂੰ ਹਰ ਰੋਜ਼ ਲੋੜ ਹੁੰਦੀ ਹੈ ਅਤੇ ਇਹ ਪਤਾ ਲਗਾਓ ਕਿ ਜੇਕਰ ਤੁਹਾਡੇ ਕੋਲ ਉਹ ਨਹੀਂ ਹਨ ਤਾਂ ਤੁਸੀਂ ਕੀ ਕਰੋਗੇ।
ਨਿਊਜ਼ੀਲੈਂਡ ਦੀ ਸੂਰਜ ਦੀ ਰੌਸ਼ਨੀ ਵਿੱਚ ਅਲਟ੍ਰਾਵਾਇਲਟ (UV) ਰੇਡੀਏਸ਼ਨ ਦੇ ਉੱਚ ਪੱਧਰ ਹੋ ਸਕਦੇ ਹਨ। ਯੂਵੀ (UV) ਰੇਡੀਏਸ਼ਨ ਚਮੜੀ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਤੁਸੀਂ ਸਨਸਮਾਰਟ (SunSmart) ਬਣ ਕੇ ਆਪਣੀ ਅਤੇ ਆਪਣੇ ਬੱਚਿਆਂ ਦੀ ਰੱਖਿਆ ਕਰ ਸਕਦੇ ਹੋ। ਸਨਸਮਾਰਟ (SunSmart) ਵੈੱਬਸਾਈਟ 'ਤੇ ਧੁੱਪ ਵਿੱਚ ਜ਼ਿੰਦਗੀ ਜੀਉਂਦੇ ਹੋਏ ਸੁਰੱਖਿਅਤ ਰਹਿਣ ਬਾਰੇ ਜਾਣੋ।
ਗਰਮ ਮੌਸਮ ਵਿੱਚ, ਅੰਦਰ ਜਾਂ ਛਾਂ ਵਿੱਚ ਰਹੋ। ਸਰੀਰਕ ਗਤੀਵਿਧੀ ਨੂੰ ਸੀਮਿਤ ਕਰੋ ਅਤੇ ਪਾਣੀ ਪੀਓ।
ਅਜਿਹੀਆਂ ਚੀਜ਼ਾਂ ਹਨ ਜੋ ਤੁਸੀਂ ਠੰਡਾ ਰਹਿਣ ਲਈ ਘਰ ਵਿੱਚ ਕਰ ਸਕਦੇ ਹੋ।
ਜੇਕਰ ਤੁਸੀਂ ਆਪਣੇ ਘਰ ਨੂੰ ਠੰਡਾ ਨਹੀਂ ਰੱਖ ਸਕਦੇ ਹੋ, ਤਾਂ ਕਿਸੇ ਜਨਤਕ ਸਥਾਨ ਉੱਤੇ ਜਾਓ ਜਿੱਥੇ ਏਅਰ ਕੰਡੀਸ਼ਨਿੰਗ ਹੋਵੇ, ਜਿਵੇਂ ਕਿ ਲਾਇਬ੍ਰੇਰੀ ਜਾਂ ਸ਼ਾਪਿੰਗ ਮਾਲ।
ਗਰਮੀ ਦੀ ਚਪੇਟ ਵਿੱਚ ਆਉਣ ਦੇ ਸੰਕੇਤਾਂ ਲਈ ਦੇਖੋ:
ਜੇਕਰ ਤੁਸੀਂ ਲੂ ਲੱਗਣ/ ਧੁੱਪ ਲੱਗਣ ਦੇ ਸੰਕੇਤ ਦੇਖਦੇ ਹੋ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ। ਸੇਂਟ ਜੌਨ ਕੋਲ ਗਰਮੀ ਨਾਲ ਸੰਬੰਧਤ ਸਥਿਤੀਆਂ ਦੀ ਪਛਾਣ ਕਰਨ ਅਤੇ ਇਲਾਜ ਕਰਨ ਬਾਰੇ ਜਾਣਕਾਰੀ ਹੈ।
ਆਪਣੇ ਗੁਆਂਢੀਆਂ ਅਤੇ ਕਿਸੇ ਵੀ ਅਜਿਹੇ ਵਿਅਕਤੀ ਨੂੰ ਜਾਣੋ ਜਿਸ ਨੂੰ ਤੁਹਾਡੀ ਮਦਦ ਦੀ ਲੋੜ ਹੋ ਸਕਦੀ ਹੈ।
ਅਤਿਅੰਤ ਗਰਮੀ ਦੇ ਦੌਰਾਨ ਸੂਚਿਤ ਰਹੋ। ਰੇਡੀਓ ਸੁਣੋ ਜਾਂ ਫੇਰ ਆਪਣੇ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ ਗਰੁੱਪ ਦਾ ਆਨਲਾਈਨ ਅਨੁਸਰਣ ਕਰੋ। ਸਿਵਲ ਡਿਫੈਂਸ ਅਤੇ ਐਮਰਜੈਂਸੀ ਸੇਵਾਵਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।
ਪਾਲਤੂ ਅਤੇ ਹੋਰ ਜਾਨਵਰਾਂ ਨੂੰ ਅਤਿਅੰਤ ਗਰਮੀ ਤੋਂ ਖਤਰਾ ਹੈ। ਬਹੁਤ ਛੋਟੇ ਅਤੇ ਬੁੱਢੇ ਜਾਨਵਰ, ਅਤੇ ਛੋਟੇ ਮੂੰਹ ਵਾਲੇ ਜਾਨਵਰ, ਵਧੇਰੇ ਖਤਰੇ ਵਿੱਚ ਹੁੰਦੇ ਹਨ।
ਜ਼ਿਆਦਾਤਰ ਜਾਨਵਰਾਂ ਨੂੰ ਪਸੀਨਾ ਨਹੀਂ ਆਉਂਦਾ। ਉਹ ਠੰਡੇ ਰਹਿਣ ਲਈ ਹੰਝੂਆਂ, ਗਿੱਲੇ ਹੋਣ, ਛਾਂ, ਠੰਢੀ ਧਰਤੀ ਅਤੇ ਪੀਣ ਵਾਲੇ ਪਾਣੀ ਉੱਤੇ ਨਿਰਭਰ ਕਰਦੇ ਹਨ। ਜਾਨਵਰ ਆਪਣੀਆਂ ਲੋੜਾਂ ਦੀ ਵਿਆਖਿਆ ਨਹੀਂ ਕਰ ਸਕਦੇ, ਇਸ ਲਈ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਅਤਿਅੰਤ ਗਰਮੀ ਦੌਰਾਨ ਉਨ੍ਹਾਂ ਦੀ ਵਾਧੂ ਦੇਖਭਾਲ ਕਰੋ।
ਪ੍ਰਾਇਮਰੀ ਉਦਯੋਗ ਮੰਤਰਾਲੇ (MPI) ਕੋਲ ਤੁਹਾਡੇ ਜਾਨਵਰਾਂ ਲਈ ਇੱਕ ਯੋਜਨਾ ਤਿਆਰ ਕਰਨ ਲਈ ਸਲਾਹ ਹੈ। ਇਸ ਵਿੱਚ ਵੱਖ-ਵੱਖ ਕਿਸਮਾਂ ਦੇ ਜਾਨਵਰਾਂ ਅਤੇ ਵੱਖ-ਵੱਖ ਐਮਰਜੈਂਸੀ ਲਈ ਚੈਕਲਿਸਟ ਸ਼ਾਮਲ ਹਨ। ਆਪਣੀ ਯੋਜਨਾ ਨੂੰ ਵਿਕਸਿਤ ਕਰਨ ਲਈ ਚੈਕਲਿਸਟਸ ਦੁਆਰਾ ਕੰਮ ਕਰੋ।
ਆਪਣੇ ਸਥਾਨਕ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ (CDEM) ਗਰੁੱਪ ਨੂੰ ਲੱਭੋ।
ਅਤਿਅੰਤ ਗਰਮੀ ਗੰਭੀਰ ਅਤੇ ਜਾਨਲੇਵਾ ਹੋ ਸਕਦੀ ਹੈ।
ਸੇਂਟ ਜੌਨ ਕੋਲ ਗਰਮੀ ਨਾਲ ਸੰਬੰਧਤ ਸਥਿਤੀਆਂ ਦੀ ਪਛਾਣ ਕਰਨ ਅਤੇ ਇਲਾਜ ਕਰਨ ਲਈ ਮੁਢਲੀ ਸਹਾਇਤਾ ਸਲਾਹ ਹੈ।
ਅਤਿਅੰਤ ਗਰਮੀ ਬਿਮਾਰੀ ਅਤੇ ਮੌਤ ਦਾ ਕਾਰਨ ਬਣ ਸਕਦੀ ਹੈ। ਪਰ ਪ੍ਰਭਾਵਸ਼ਾਲੀ ਯੋਜਨਾਬੰਦੀ ਅਤੇ ਕਾਰਵਾਈਆਂ ਸਿਹਤ ਉੱਤੇ ਇਸ ਦੇ ਪ੍ਰਭਾਵਾਂ ਨੂੰ ਘਟਾ ਸਕਦੀਆਂ ਹਨ।
ਹੈਲਥ ਨਿਊਜ਼ੀਲੈਂਡ ਦੀ ਵੈੱਬਸਾਈਟ 'ਤੇ ਜ਼ਿਆਦਾ ਗਰਮੀ ਦੇ ਸਿਹਤ ਉੱਤੇ ਪੈਣ ਵਾਲੇ ਪ੍ਰਭਾਵਾਂ ਅਤੇ ਉਨ੍ਹਾਂ ਦੇ ਇਲਾਜ ਦੇ ਤਰੀਕੇ ਬਾਰੇ ਜਾਣਕਾਰੀ ਪ੍ਰਾਪਤ ਕਰੋ।
ਅਤਿਅੰਤ ਗਰਮੀ ਵਿੱਚ ਕੰਮ ਕਰਨਾ ਖਤਰਨਾਕ ਹੋ ਸਕਦਾ ਹੈ।
ਵਰਕਸੇਫ (WorkSafe) ਵੈੱਬਸਾਈਟ ਉੱਤੇ ਬਹੁਤ ਜ਼ਿਆਦਾ ਤਾਪਮਾਨਾਂ ਵਿੱਚ ਸੁਰੱਖਿਅਤ ਢੰਗ ਨਾਲ ਕੰਮ ਕਰਨ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।
ਨਿਊਜ਼ੀਲੈਂਡ ਵਿੱਚ ਸਾਨੂੰ ਬਹੁਤ ਸਾਰੇ ਕੁਦਰਤੀ ਖ਼ਤਰੇ ਹਨ। ਪਤਾ ਕਰੋ ਕਿ ਹਰ ਕਿਸਮ ਦੀ ਐਮਰਜੈਂਸੀ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਕੀ ਕਰਨਾ ਹੈ।