ਐਮਰਜੈਂਸੀ ਮੋਬਾਇਲ ਅਲਰਟ ਬਾਰੇ ਪਤਾ ਕਰੋ। ਐਮਰਜੈਂਸੀ ਮੋਬਾਈਲ ਅਲਰਟ ਲੋਕਾਂ ਨੂੰ ਸੁਰੱਖਿਅਤ ਰੱਖਦੇ ਹਨ। ਨਿਸ਼ਾਨਾ ਸੈੱਲ ਟਾਵਰਾਂ ਤੋਂ ਸਾਰੇ ਸਮਰੱਥ ਫ਼ੋਨਾਂ 'ਤੇ ਅਲਰਟ ਪ੍ਰਸਾਰਿਤ ਕੀਤਾ ਜਾਂਦਾ ਹੈ।

People stopping their wedding, vacumming and playing with their dog to check their phones for an Alert. Text reads Emergency Mobile Alert Nationwide Test

ਦੇਸ਼ ਵਿਆਪੀ ਟੈਸਟ

ਅਸੀਂ ਹਰ ਸਾਲ ਐਮਰਜੈਂਸੀ ਮੋਬਾਈਲ ਅਲਰਟ ਸਿਸਟਮ ਦੀ ਜਾਂਚ ਕਰਦੇ ਹਾਂ। ਸਿਸਟਮ ਚੰਗੀ ਤਰ੍ਹਾਂ ਕੰਮ ਕਰਦਾ ਹੈ ਇਹ ਯਕੀਨੀ ਬਣਾਉਣ ਲਈ ਇਹ ਇੱਕ ਜ਼ਰੂਰੀ ਹਿੱਸਾ ਹੈ।

ਐਮਰਜੈਂਸੀ ਮੋਬਾਈਲ ਅਲਰਟ ਦੇ ਦੇਸ਼ ਵਿਆਪੀ ਟੈਸਟਾਂ ਬਾਰੇ ਹੋਰ ਜਾਣੋ
A series of progressively modern phones with large exclamation marks on their screens

ਸਮਰੱਥ ਫ਼ੋਨ ਅਤੇ ਸਮੱਸਿਆ ਨਿਪਟਾਰਾ

ਐਮਰਜੈਂਸੀ ਮੋਬਾਈਲ ਅਲਰਟ ਪ੍ਰਾਪਤ ਕਰਨ ਲਈ, ਤੁਹਾਨੂੰ ਉਹਨਾਂ ਨੂੰ ਪ੍ਰਾਪਤ ਕਰਨ ਵਾਲੇ ਇੱਕ ਸਮਰੱਥ ਫ਼ੋਨ ਦੀ ਲੋੜ ਹੈ। ਫ਼ੋਨ ਵਿੱਚ ਸੈੱਲ ਰਿਸੈਪਸ਼ਨ ਅਤੇ ਅੱਪ-ਟੂ-ਡੇਟ ਸਾਫ਼ਟਵੇਅਰ ਵੀ ਹੋਣੇ ਚਾਹੀਦੇ ਹਨ। ਤੁਹਾਨੂੰ ਕੋਈ ਐਪ ਡਾਊਨਲੋਡ ਕਰਨ ਜਾਂ ਕਿਸੇ ਸੇਵਾ ਦੀ ਗਾਹਕੀ ਲੈਣ ਦੀ ਲੋੜ ਨਹੀਂ ਹੈ।
ਅਸੀਂ ਉਮੀਦ ਕਰਦੇ ਹਾਂ ਕਿ 2017 ਤੋਂ ਬਾਅਦ ਖਰੀਦੇ ਗਏ ਜ਼ਿਆਦਾਤਰ ਫ਼ੋਨ ਐਮਰਜੈਂਸੀ ਮੋਬਾਈਲ ਅਲਰਟ ਪ੍ਰਾਪਤ ਕਰਨਗੇ।

ਹੋਰ ਬੁਨਿਆਦੀ ਸਮੱਸਿਆ ਨਿਪਟਾਰਾ ਸਲਾਹ ਲੱਭੋ

ਐਮਰਜੈਂਸੀ ਮੋਬਾਇਲ ਅਲਰਟ ਸੰਬੰਧੀ

ਐਮਰਜੈਂਸੀ ਮੋਬਾਈਲ ਅਲਰਟ ਐਮਰਜੈਂਸੀ ਬਾਰੇ ਸੰਦੇਸ਼ ਹਨ। ਉਹਨਾਂ ਨੂੰ ਅਧਿਕਾਰਤ ਐਮਰਜੈਂਸੀ ਏਜੰਸੀਆਂ ਦੁਆਰਾ ਮੋਬਾਈਲ ਫ਼ੋਨਾਂ 'ਤੇ ਭੇਜਿਆ ਜਾਂਦਾ ਹੈ।

ਐਮਰਜੈਂਸੀ ਮੋਬਾਈਲ ਅਲਰਟ ਲੋਕਾਂ ਨੂੰ ਸੁਰੱਖਿਅਤ ਰੱਖਦੇ ਹਨ। ਇਹਨਾਂ ਨੂੰ ਸਾਰੇ ਸਮਰੱਥ ਫ਼ੋਨਾਂ 'ਤੇ ਨਿਸ਼ਾਨਾ ਸੇਲ ਟਾਵਰਾਂ ਤੋਂ ਗੰਭੀਰ ਖਤਰਿਆਂ ਤੋਂ ਪ੍ਰਭਾਵਿਤ ਖੇਤਰਾਂ ਤੱਕ ਪ੍ਰਸਾਰਿਤ ਕੀਤਾ ਜਾਂਦਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਕੋਈ ਅਲਰਟ ਪ੍ਰਾਪਤ ਨਾ ਹੋਵੇ ਜੇਕਰ:

 • ਤੁਸੀਂ ਮੋਬਾਈਲ ਕਵਰੇਜ ਤੋਂ ਬਾਹਰ ਹੋ,
 • ਮੋਬਾਈਲ ਫ਼ੋਨ ਦੇ ਟਾਵਰ ਖਰਾਬ ਹੋ ਗਏ ਹਨ, ਜਾਂ
 • ਬਿਜਲੀ ਬੰਦ ਹੈ।

ਸਾਡੇ 2022 ਆਪਾਤਕਾਲੀਨ ਤਿਆਰੀ ਸਰਵੇਖਣ ਨੇ ਦਿਖਾਇਆ ਕਿ ਨਿਊਜ਼ੀਲੈਂਡ ਵਿੱਚ 88% ਤੋਂ ਵੱਧ ਲੋਕਾਂ ਨੇ ਟੈਸਟ ਪ੍ਰਾਪਤ ਕੀਤਾ ਜਾਂ ਕਿਸੇ ਅਜਿਹੇ ਵਿਅਕਤੀ ਨਾਲ ਸੀ ਜਿਸਨੇ ਟੈਸਟ ਪ੍ਰਾਪਤ ਕੀਤਾ ਸੀ। ਐਮਰਜੈਂਸੀ ਵਿੱਚ, ਜੇਕਰ ਤੁਹਾਨੂੰ ਕੋਈ ਅਲਰਟ ਮਿਲਦਾ ਹੈ ਤਾਂ ਯਕੀਨੀ ਬਣਾਓ ਕਿ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸ ਦਿੱਤਾ ਹੈ।

ਐਮਰਜੈਂਸੀ ਮੋਬਾਈਲ ਅਲਰਟ ਐਮਰਜੈਂਸੀ ਵਿੱਚ ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਇੱਕ ਵਾਧੂ ਚੈਨਲ ਹੈ। ਇਹ ਦੂਜੇ ਅਲਰਟਿੰਗ ਪ੍ਰਣਾਲੀਆਂ ਜਾਂ ਕੁਦਰਤੀ ਚੇਤਾਵਨੀਆਂ ਤੋਂ ਬਾਅਦ ਕਾਰਵਾਈ ਦੀ ਲੋੜ ਨੂੰ ਨਹੀਂ ਬਦਲਦਾ।

ਤੁਹਾਨੂੰ ਫਿਰ ਵੀ ਕਿਸੇ ਐਮਰਜੈਂਸੀ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਆਪਣੀ ਕਾਰਵਾਈ ਤੋਂ ਪਹਿਲਾਂ ਕੋਈ ਅਲਰਟ ਮਿਲਣ ਦੀ ਉਡੀਕ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੀ ਜ਼ਿੰਦਗੀ ਖ਼ਤਰੇ ਵਿੱਚ ਹੈ, ਤਾਂ ਕਿਸੇ ਅਧਿਕਾਰਤ ਚੇਤਾਵਨੀ ਦੀ ਉਡੀਕ ਨਾ ਕਰੋ। ਤੁਰੰਤ ਕਾਰਵਾਈ ਕਰੋ।

 • ਅਲਰਟ ਸਿਰਫ਼ ਉਦੋਂ ਭੇਜੇ ਜਾਣਗੇ ਜਦੋਂ ਜਾਨ, ਸਿਹਤ ਜਾਂ ਸੰਪਤੀ ਨੂੰ ਗੰਭੀਰ ਖ਼ਤਰਾ ਹੋਵੇ। ਅਤੇ, ਕੁਝ ਮਾਮਲਿਆਂ ਵਿੱਚ, ਟੈਸਟ ਦੇ ਉਦੇਸ਼ਾਂ ਲਈ। ਉਦਾਹਰਨ ਲਈ, ਐਮਰਜੈਂਸੀ ਮੋਬਾਈਲ ਅਲਰਟ ਦੀ ਵਰਤੋਂ ਤੁਹਾਨੂੰ ਗੰਭੀਰ ਖਤਰਿਆਂ ਬਾਰੇ ਚੇਤਾਵਨੀ ਦੇਣ ਲਈ ਕੀਤੀ ਜਾ ਸਕਦੀ ਹੈ ਜਿਵੇਂ ਕਿ:

  • ਜ਼ਮੀਨੀ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਸੁਨਾਮੀ
  • ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਜੰਗਲੀ ਅੱਗ
  • ਵੱਡੇ ਪੱਧਰ 'ਤੇ ਹਥਿਆਰਬੰਦ ਅਪਰਾਧੀ, ਜਾਂ
  • ਗੰਭੀਰ ਤੌਰ 'ਤੇ ਦੂਸ਼ਿਤ ਪੀਣ ਵਾਲਾ ਪਾਣੀ।

  ਐਮਰਜੈਂਸੀ ਮੋਬਾਈਲ ਅਲਰਟਾਂ ਦੀ ਵਰਤੋਂ ਇਸ਼ਤਿਹਾਰਬਾਜ਼ੀ ਜਾਂ ਪ੍ਰਚਾਰ ਲਈ ਨਹੀਂ ਕੀਤੀ ਜਾਵੇਗੀ।

 • ਸਿਰਫ਼ ਅਧਿਕਾਰਤ ਐਮਰਜੈਂਸੀ ਏਜੰਸੀਆਂ ਐਮਰਜੈਂਸੀ ਮੋਬਾਈਲ ਅਲਰਟ ਭੇਜ ਸਕਦੀਆਂ ਹਨ। ਏਜੰਸੀਆਂ ਸਿਰਫ਼ ਉਦੋਂ ਹੀ ਚੇਤਾਵਨੀਆਂ ਭੇਜਣਗੀਆਂ ਜਦੋਂ ਜਾਨ, ਸਿਹਤ ਜਾਂ ਸੰਪਤੀ ਨੂੰ ਗੰਭੀਰ ਖ਼ਤਰਾ ਹੋਵੇ। ਏਜੰਸੀਆਂ ਅਨੁਸੂਚਿਤ ਟੈਸਟ ਅਲਰਟ ਵੀ ਭੇਜ ਸਕਦੀਆਂ ਹਨ।

  ਅਲਰਟ ਜਾਰੀ ਕਰਨ ਲਈ ਇਕੱਲੀਆਂ ਅਧਿਕਾਰਤ ਏਜੰਸੀਆਂ ਹਨ:

  • ਨਿਊਜ਼ੀਲੈਂਡ ਪੁਲਿਸ
  • ਫ਼ਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ
  • ਮਿਨਿਸਟਰੀ ਆਂੱਫ ਹੈਲਥ
  • ਮਿਨਿਸਟਰੀ ਫਾੱਰ ਪ੍ਰਾਇਮਰੀ ਇੰਡਸਟਰੀ
  • ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ
  • ਸਥਾਨਕ ਸਿਵਿਲ ਡਿਫ਼ੈਂਸ ਐਮਰਜੈਂਸੀ ਮੈਨੇਜਮੈਂਟ ਗਰੁੱਪਸ।

  ਅਲਰਟ ਸੰਦੇਸ਼ ਐਮਰਜੈਂਸੀ ਮੋਬਾਈਲ ਅਲਰਟ ਭੇਜਣ ਵਾਲੀ ਏਜੰਸੀ ਦੀ ਪਛਾਣ ਕਰੇਗਾ।

 • ਕਿਉਂਕਿ ਐਮਰਜੈਂਸੀ ਮੋਬਾਇਲ ਅਲਰਟ ਤੁਹਾਨੂੰ ਸੁਰੱਖਿਅਤ ਰੱਖਣ ਲਈ ਹੈ, ਇਸ ਲਈ ਤੁਸੀਂ ਨਾ ਮਿਲਣ ਦਾ ਵਿਕਲਪ ਚੁਣਨ ਦੇ ਯੋਗ ਨਹੀਂ ਹੋਵੋਗੇ।

  ਇਹ ਕਿਸੇ ਖਾਸ ਫ਼ੋਨਾਂ ’ਤੇ ਨਹੀਂ ਜਾਂਦੇ, ਸਗੋਂ ਇਹ ਸਿਰਫ਼ ਉਸ ਇਲਾਕੇ ’ਚ ਪ੍ਰਸਾਰਿਤ ਕੀਤੇ ਜਾਂਦੇ ਹਨ, ਜਿਹੜਾ ਖ਼ਤਰੇ ’ਚ ਹੁੰਦਾ ਹੈ। ਇਸ ਕਾਰਨ ਕਰਕੇ, ਅਸੀਂ ਤੁਹਾਡੇ ਖਾਸ ਫ਼ੋਨ ਨੂੰ ਬਾਹਰ ਕੱਢਣ ਵਿੱਚ ਅਸਮਰੱਥ ਹਾਂ। ‘ਐਮਰਜੈਂਸੀ ਮੋਬਾਇਲ ਅਲਰਟ’ ਤੁਹਾਡਾ ਮੋਬਾਇਲ ਫ਼ੋਨ ਨੰਬਰ ਨਹੀਂ ਵਰਤਦਾ ਜਾਂ ਤੁਹਾਡੇ ਬਾਰੇ ਕੋਈ ਜਾਣਕਾਰੀ ਇਕੱਠੀ ਨਹੀਂ ਕਰਦਾ।

  ਤੁਹਾਡਾ ਫ਼ੋਨ ਦੂਜੇ ਦੇਸ਼ਾਂ ਵਿੱਚ ਵਰਤੀਆਂ ਜਾਂਦੀਆਂ ਵਿਕਲਪਿਕ ਸੈਟਿੰਗਾਂ ਦਿਖਾ ਸਕਦਾ ਹੈ। ਪਰ ਨਿਊਜ਼ੀਲੈਂਡ ਵਿੱਚ ਅਸੀਂ ਇੱਕ ਖਾਸ ਪ੍ਰਸਾਰਣ ਚੈਨਲ ਦੀ ਵਰਤੋਂ ਕਰਾਂਗੇ ਜੋ ਹਮੇਸ਼ਾ ਚਾਲੂ ਹੁੰਦਾ ਹੈ।

  ਜੇਕਰ ਤੁਸੀਂ ਐਮਰਜੈਂਸੀ ਮੋਬਾਈਲ ਅਲਰਟ ਟੈਸਟ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣਾ ਫ਼ੋਨ ਬੰਦ ਜਾਂ ਫਲਾਈਟ ਮੋਡ 'ਤੇ ਚਲਾਉਣ ਦੀ ਲੋੜ ਹੈ।

Ko e Tau Talahauaga
Emergency Mobile Alert logo

ਐਮਰਜੈਂਸੀ ਮੋਬਾਈਲ ਅਲਰਟ ਸਿਸਟਮ ਦੀ ਵਿਆਖਿਆ ਕਰਨ ਵਾਲੇ ਇਸ ਤੱਥ ਪੱਤਰ ਨੂੰ ਡਾਊਨਲੋਡ ਕਰੋ।

ਐਮਰਜੈਂਸੀ ਮੋਬਾਇਲ ਅਲਰਟ ਸੁਝਾਅ

ਐਮਰਜੈਂਸੀ ਮੋਬਾਈਲ ਅਲਰਟ ਬਾਰੇ ਸਾਨੂੰ ਸੁਝਾਅ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਾਡੇ ਸਰਵੇਖਣ ਨੂੰ ਭਰਨਾ। ਇਸ ਸਰਵੇਖਣ ਵਿੱਚ ਇਕੱਤਰ ਕੀਤੀ ਗਈ ਜਾਣਕਾਰੀ ਸਿਸਟਮ ਵਿੱਚ ਨਿਰੰਤਰ ਸੁਧਾਰ ਕਰਨ ਵਿੱਚ ਸਾਡੀ ਮਦਦ ਕਰਦੀ ਹੈ।

ਐਮਰਜੈਂਸੀ ਮੋਬਾਈਲ ਅਲਰਟ ਬਾਰੇ ਸੁਝਾਅ ਦਿਓ
Person holding a phone with unreadabale text and button that says submit

ਸੂਚਿਤ ਰਹਿਣ ਦੇ ਹੋਰ ਤਰੀਕੇ

ਐਮਰਜੈਂਸੀ ਮੋਬਾਈਲ ਅਲਰਟਾਂ ਦਾ ਮਤਲਬ ਹੋਰ ਐਮਰਜੈਂਸੀ ਅਲਰਟਾਂ ਨੂੰ ਬਦਲਣ ਲਈ ਨਹੀਂ ਹੈ, ਜਾਂ ਕੁਦਰਤੀ ਚੇਤਾਵਨੀਆਂ ਤੋਂ ਬਾਅਦ ਕਾਰਵਾਈ ਕਰਨ ਦੀ ਲੋੜ ਨਹੀਂ ਹੈ।

ਤੁਹਾਨੂੰ ਫਿਰ ਵੀ ਕਿਸੇ ਐਮਰਜੈਂਸੀ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਆਪਣੀ ਕਾਰਵਾਈ ਤੋਂ ਪਹਿਲਾਂ ਕੋਈ ਅਲਰਟ ਮਿਲਣ ਦੀ ਉਡੀਕ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੀ ਜ਼ਿੰਦਗੀ ਖ਼ਤਰੇ ਵਿੱਚ ਹੈ, ਤਾਂ ਕਿਸੇ ਅਧਿਕਾਰਤ ਚੇਤਾਵਨੀ ਦੀ ਉਡੀਕ ਨਾ ਕਰੋ। ਤੁਰੰਤ ਕਾਰਵਾਈ ਕਰੋ।

ਯਕੀਨੀ ਬਣਾਓ ਕਿ ਤੁਹਾਡੀ ਆਪਣੀ ਐਮਰਜੈਂਸੀ ਯੋਜਨਾ ਹੈ ਜਿਸ ਵਿੱਚ ਸ਼ਾਮਲ ਹਨ:

 • ਕੀ ਕਰਨਾ ਹੈ
 • ਕਿੱਥੇ ਜਾਣਾ ਹੈ
 • ਮਦਦ ਲਈ ਕਿਸ ਕੋਲ ਜਾਣਾ ਹੈ, ਅਤੇ
 • ਜਿਸ ਦੀ ਤੁਹਾਨੂੰ ਭਾਲ ਕਰਨ ਦੀ ਲੋੜ ਹੋ ਸਕਦੀ ਹੈ।

ਆਪਣੇ ਖੇਤਰ ਵਿੱਚ ਹੋਰ ਅਲਰਟ ਪ੍ਰਣਾਲੀਆਂ ਬਾਰੇ ਪਤਾ ਲਗਾਉਣ ਲਈ ਆਪਣੇ ਸਥਾਨਕ ਸਿਵਲ ਡਿਫੈਂਸ ਐਮਰਜੈਂਸੀ ਪ੍ਰਬੰਧਨ ਸਮੂਹ ਨਾਲ ਸੰਪਰਕ ਕਰੋ।

Ko e laini matutaki ki Fafo
Civil Defence logo

ਆਪਣੇ ਸਥਾਨਕ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ (CDEM) ਗਰੁੱਪ ਨੂੰ ਲੱਭੋ।

Ko e laini matutaki ki Fafo
A radio

ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਸੀਂ ਐਮਰਜੈਂਸੀ ਦੌਰਾਨ ਕਿਹੜੇ ਵੱਖ-ਵੱਖ ਤਰੀਕਿਆਂ ਨਾਲ ਸੂਚਿਤ ਰਹਿ ਸਕਦੇ ਹੋ।

ਤਿਆਰ ਹੋ ਜਾਓ

ਇਹ ਯਕੀਨੀ ਬਣਾਉਣ ਲਈ ਤੁਸੀਂ ਸਧਾਰਨ ਕਦਮ ਚੁੱਕ ਸਕਦੇ ਹੋ ਕਿ ਤੁਸੀਂ ਅਤੇ ਤੁਹਾਡਾ ਵਹਾਨਉ (whānau) ਇਸ ਵਿੱਚੋਂ ਲੰਘਣ ਲਈ ਤਿਆਰ ਹੋ।