ਤੁਸੀਂ ਹੇਠਾਂ ਦਿੱਤੇ ਵਿਸ਼ੇ ਅਤੇ ਭਾਸ਼ਾਵਾਂ ਦੀ ਸੂਚੀ ਵਿੱਚੋਂ ਚੁਣ ਕੇ ਆਪਣੀ ਚੋਣ ਨੂੰ ਸੁਧਾਰ ਸਕਦੇ ਹੋ।
ਨਿਊਜ਼ੀਲੈਂਡ ਦੀ ਸੂਰਜ ਦੀ ਰੌਸ਼ਨੀ ਵਿੱਚ ਅਲਟ੍ਰਾਵਾਇਲਟ (UV) ਰੇਡੀਏਸ਼ਨ ਦੇ ਉੱਚ ਪੱਧਰ ਹੋ ਸਕਦੇ ਹਨ। ਯੂਵੀ (UV) ਰੇਡੀਏਸ਼ਨ ਚਮੜੀ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਤੁਸੀਂ ਸਨਸਮਾਰਟ (SunSmart) ਬਣ ਕੇ ਆਪਣੀ ਅਤੇ ਆਪਣੇ ਬੱਚਿਆਂ ਦੀ ਰੱਖਿਆ ਕਰ ਸਕਦੇ ਹੋ। ਸਨਸਮਾਰਟ (SunSmart) ਵੈੱਬਸਾਈਟ 'ਤੇ ਧੁੱਪ ਵਿੱਚ ਜ਼ਿੰਦਗੀ ਜੀਉਂਦੇ ਹੋਏ ਸੁਰੱਖਿਅਤ ਰਹਿਣ ਬਾਰੇ ਜਾਣੋ।
ਅਤਿਅੰਤ ਗਰਮੀ ਗੰਭੀਰ ਅਤੇ ਜਾਨਲੇਵਾ ਹੋ ਸਕਦੀ ਹੈ।
ਸੇਂਟ ਜੌਨ ਕੋਲ ਗਰਮੀ ਨਾਲ ਸੰਬੰਧਤ ਸਥਿਤੀਆਂ ਦੀ ਪਛਾਣ ਕਰਨ ਅਤੇ ਇਲਾਜ ਕਰਨ ਲਈ ਮੁਢਲੀ ਸਹਾਇਤਾ ਸਲਾਹ ਹੈ।
ਅਤਿਅੰਤ ਗਰਮੀ ਬਿਮਾਰੀ ਅਤੇ ਮੌਤ ਦਾ ਕਾਰਨ ਬਣ ਸਕਦੀ ਹੈ। ਪਰ ਪ੍ਰਭਾਵਸ਼ਾਲੀ ਯੋਜਨਾਬੰਦੀ ਅਤੇ ਕਾਰਵਾਈਆਂ ਸਿਹਤ ਉੱਤੇ ਇਸ ਦੇ ਪ੍ਰਭਾਵਾਂ ਨੂੰ ਘਟਾ ਸਕਦੀਆਂ ਹਨ।
ਹੈਲਥ ਨਿਊਜ਼ੀਲੈਂਡ ਦੀ ਵੈੱਬਸਾਈਟ 'ਤੇ ਜ਼ਿਆਦਾ ਗਰਮੀ ਦੇ ਸਿਹਤ ਉੱਤੇ ਪੈਣ ਵਾਲੇ ਪ੍ਰਭਾਵਾਂ ਅਤੇ ਉਨ੍ਹਾਂ ਦੇ ਇਲਾਜ ਦੇ ਤਰੀਕੇ ਬਾਰੇ ਜਾਣਕਾਰੀ ਪ੍ਰਾਪਤ ਕਰੋ।
ਅਤਿਅੰਤ ਗਰਮੀ ਵਿੱਚ ਕੰਮ ਕਰਨਾ ਖਤਰਨਾਕ ਹੋ ਸਕਦਾ ਹੈ।
ਵਰਕਸੇਫ (WorkSafe) ਵੈੱਬਸਾਈਟ ਉੱਤੇ ਬਹੁਤ ਜ਼ਿਆਦਾ ਤਾਪਮਾਨਾਂ ਵਿੱਚ ਸੁਰੱਖਿਅਤ ਢੰਗ ਨਾਲ ਕੰਮ ਕਰਨ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।
ਫਸਟ ਏਡ ਜਾਨਾਂ ਬਚਾਉਂਦੀ ਹੈ। ਸੇਂਟ ਜੌਨ ਦੀ ਵੈੱਬਸਾਈਟ 'ਤੇ ਜਾਣੋ ਕਿ ਕੀ ਦੇਖਣਾ ਹੈ ਅਤੇ ਜੇਕਰ ਤੁਹਾਨੂੰ ਫਸਟ ਏਡ ਦੇਣ ਦੀ ਲੋੜ ਹੈ ਤਾਂ ਕੀ ਕਰਨਾ ਹੈ।