ਪੁਲਾੜ ਮੌਸਮ ਸੂਰਜ ਦੀ ਸਤ੍ਹਾ ਉੱਤੇ ਹੋਣ ਵਾਲੀ ਗਤੀਵਿਧੀ ਤੋਂ ਆਉਂਦਾ ਹੈ। ਬਹੁਤ ਜ਼ਿਆਦਾ ਸੂਰਜੀ ਤੂਫਾਨ ਬਹੁਤ ਘੱਟ ਹੁੰਦੇ ਹਨ। ਇਹ ਮਨੁੱਖਾਂ ਜਾਂ ਜਾਨਵਰਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਹਨ। ਪਰੰਤੂ ਇਹ ਸਾਡੇ ਬਿਜਲੀ ਨੈੱਟਵਰਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਪੁਲਾੜ ਮੌਸਮ ਕਾਰਨ ਬਿਜਲੀ ਦੇ ਕੱਟ ਲੱਗ ਸਕਦੇ ਹਨ ਜੋ ਛੇ ਦਿਨਾਂ ਤੱਕ ਰਹਿ ਸਕਦੇ ਹਨ। ਪਤਾ ਕਰੋ ਕਿ ਪੁਲਾੜ ਮੌਸਮ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਕੀ ਕਰਨਾ ਹੈ।
ਪੁਲਾੜ ਮੌਸਮ ਸਾਡੇ ਬਿਜਲੀ ਨੈੱਟਵਰਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ, ਅਤੇ ਇਸ ਨੂੰ ਬਚਾਉਣ ਲਈ ਗਰਿੱਡ ਦਾ ਸਾਰਾ ਜਾਂ ਕੁਝ ਹਿੱਸਾ ਬੰਦ ਕੀਤਾ ਜਾ ਸਕਦਾ ਹੈ। ਟ੍ਰਾਂਸਪਾਵਰ ਸਿਸਟਮ ਆਪਰੇਟਰ ਹੈ ਅਤੇ ਨਿਊਜ਼ੀਲੈਂਡ ਵੱਲੋਂ ਨਿਊਜ਼ੀਲੈਂਡ ਦੇ ਬਿਜਲੀ ਗਰਿੱਡ ਦੀ ਦੇਖਭਾਲ ਕਰਦਾ ਹੈ।
ਬਿਜਲੀ ਦੇ ਕੱਟ ਸਾਡੇ ਜੀਵਨ ਨੂੰ ਵਿਗਾੜਦੇ ਹਨ। ਸਾਡੇ ਬਿਜਲੀ ਨੈੱਟਵਰਕਾਂ ਨੂੰ ਲੰਬੇ ਸਮੇਂ ਦੇ ਨੁਕਸਾਨ ਤੋਂ ਬਚਾਉਣ ਲਈ ਬਿਜਲੀ ਗਰਿੱਡ ਨੂੰ ਸਿਰਫ਼ ਬੰਦ ਕੀਤਾ ਜਾਵੇਗਾ।
ਬਿਜਲੀ ਦੇ ਕੱਟ ਰੋਜ਼ਾਨਾ ਦੀਆਂ ਸੇਵਾਵਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਜਿਵੇਂ ਕਿ:
ਅਸੀਂ ਸਾਰੇ ਪੁਲਾੜ ਮੌਸਮ ਦੇ ਪ੍ਰਭਾਵਾਂ ਨੂੰ ਘਟਾ ਸਕਦੇ ਹਾਂ। ਆਪਣੇ ਘਰ ਦੇ ਉਨ੍ਹਾਂ ਹਿੱਸਿਆਂ ਬਾਰੇ ਸੋਚੋ ਜੋ ਬਿਜਲੀ ਉੱਤੇ ਨਿਰਭਰ ਕਰਦੇ ਹਨ।
ਪੁਲਾੜ ਦਾ ਮੌਸਮ ਤੁਹਾਨੂੰ ਜਾਂ ਤੁਹਾਡੇ ਜਾਨਵਰਾਂ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਪਰ ਤੁਸੀਂ ਕਈ ਦਿਨਾਂ ਤੱਕ ਬਿਜਲੀ ਤੋਂ ਬਿਨਾਂ ਰਹਿ ਸਕਦੇ ਹੋ।
ਇੱਕ ਘਰੇਲੂ ਐਮਰਜੈਂਸੀ ਯੋਜਨਾ ਬਣਾਓ। ਸੋਚੋ ਕਿ ਜੇ ਤੁਹਾਡੇ ਕੋਲ ਬਿਜਲੀ ਨਾ ਹੁੰਦੀ ਤਾਂ ਕੀ ਹੁੰਦਾ।
ਬਿਜਲੀ ਨਾ ਹੋਣ ਦੇ ਪ੍ਰਭਾਵ ਨੂੰ ਸੰਭਾਲਣ ਲਈ ਪ੍ਰਮੁੱਖ ਸੁਝਾਅ ਲੱਭੋ।
ਬਿਜਲੀ ਦੇ ਕੱਟ ਦੌਰਾਨ ਅਨਪਲੱਗ ਕਰਨ ਲਈ ਉਪਕਰਣਾਂ ਦੀ ਇੱਕ ਸੂਚੀ ਬਣਾਓ। ਜਦੋਂ ਬਿਜਲੀ ਵਾਪਸ ਚਾਲੂ ਹੁੰਦੀ ਹੈ ਤਾਂ ਉਪਕਰਣਾਂ ਨੂੰ ਅਨਪਲੱਗ ਕਰਨ ਨਾਲ ਬਿਜਲੀ ਦੇ ਵਾਧੇ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।
ਜੇਕਰ ਤੁਸੀਂ ਡਾਕਟਰੀ ਤੌਰ ਉੱਤੇ ਬਿਜਲੀ ਉੱਤੇ ਨਿਰਭਰ ਹੋ, ਤਾਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਬੈਕਅੱਪ ਯੋਜਨਾ ਹੈ। ਆਪਣੇ ਬਿਜਲੀ ਵਿਕਰੇਤਾ ਨਾਲ ਗੱਲ ਕਰੋ ਕਿ ਜੇਕਰ ਬਿਜਲੀ ਨਹੀਂ ਹੈ ਤਾਂ ਤੁਸੀਂ ਕਿਵੇਂ ਸੁਰੱਖਿਅਤ ਰਹਿ ਸਕਦੇ ਹੋ।
ਐਮਰਜੈਂਸੀ ਵਿੱਚੋਂ ਲੰਘਣ ਲਈ ਆਪਣੇ ਵਹਾਨਉ (whānau) ਨਾਲ ਔਨਲਾਈਨ ਇੱਕ ਯੋਜਨਾ ਬਣਾਓ। ਉਹਨਾਂ ਚੀਜ਼ਾਂ ਬਾਰੇ ਸੋਚੋ ਜਿਹਨਾਂ ਦੀ ਤੁਹਾਨੂੰ ਹਰ ਰੋਜ਼ ਲੋੜ ਹੁੰਦੀ ਹੈ ਅਤੇ ਇਹ ਪਤਾ ਲਗਾਓ ਕਿ ਜੇਕਰ ਤੁਹਾਡੇ ਕੋਲ ਉਹ ਨਹੀਂ ਹਨ ਤਾਂ ਤੁਸੀਂ ਕੀ ਕਰੋਗੇ।
ਜੇਕਰ ਤੁਸੀਂ ਜਾਂ ਘਰ ਵਿੱਚ ਕੋਈ ਵਿਅਕਤੀ ਸਿਹਤ ਨੂੰ ਗੰਭੀਰ ਨੁਕਸਾਨ ਤੋਂ ਬਚਾਉਣ ਲਈ ਬਿਜਲੀ ਉੱਤੇ ਨਿਰਭਰ ਕਰਦਾ ਹੈ, ਤਾਂ ਆਪਣੀ ਬਿਜਲੀ ਕੰਪਨੀ ਨੂੰ ਦੱਸੋ। ਉਹਨਾਂ ਵਲੋਂ ਤੁਹਾਨੂੰ ਡਾਕਟਰੀ ਤੌਰ ਉੱਤੇ ਨਿਰਭਰ ਖਪਤਕਾਰ ਵਜੋਂ ਰਜਿਸਟਰ ਹੋਣ ਵਿੱਚ ਮਦਦ ਕਰਨੀ ਚਾਹੀਦੀ ਹੈ।
ਜੇਕਰ ਤੁਸੀਂ ਡਾਕਟਰੀ ਕਾਰਨਾਂ ਕਰਕੇ ਬਿਜਲੀ ਉੱਤੇ ਨਿਰਭਰ ਕਰਦੇ ਹੋ ਤਾਂ ਬਿਜਲੀ ਕੱਟਾਂ ਲਈ ਤਿਆਰੀ ਕਿਵੇਂ ਕਰ ਸਕਦੇ ਹੋ, ਇਹ ਬਿਜਲੀ ਅਥਾਰਟੀ ਦੀ ਵੈੱਬਸਾਈਟ ਉੱਤੇ ਜਾਣੋ।
ਐਮਰਜੈਂਸੀ ਵਿੱਚ ਸੂਚਿਤ ਰਹੋ। ਐਮਰਜੈਂਸੀ ਸੇਵਾਵਾਂ ਅਤੇ ਸਥਾਨਕ ਸਿਵਲ ਡਿਫੈਂਸ ਅਥਾਰਟੀਆਂ ਨੂੰ ਸੁਣੋ।
ਬੈਟਰੀ- ਜਾਂ ਸੂਰਜੀ ਊਰਜਾ ਨਾਲ ਚੱਲਣ ਵਾਲੇ ਰੇਡੀਓ, ਜਾਂ ਤੁਹਾਡਾ ਕਾਰ ਰੇਡੀਓ, ਪੁਲਾੜ ਮੌਸਮ ਦੌਰਾਨ ਵੀ ਕੰਮ ਕਰਨਗੇ। ਜਦੋਂ ਪੁਲਾੜ ਮੌਸਮ ਸ਼ੁਰੂ ਹੁੰਦਾ ਹੈ ਤਾਂ ਫ਼ੋਨ ਲਾਈਨਾਂ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਦੀਆਂ। ਪਰ ਕੁਝ ਸਮੇਂ ਬਾਅਦ ਉਹਨਾਂ ਨੂੰ ਠੀਕ ਕੰਮ ਕਰਨਾ ਚਾਹੀਦਾ ਹੈ। ਮਹੱਤਵਪੂਰਨ ਫ਼ੋਨ ਨੰਬਰਾਂ ਦੀ ਇੱਕ ਸੂਚੀ ਰੱਖੋ।
ਅਸੀਂ ਅਜੇ ਵੀ ਪੁਲਾੜ ਮੌਸਮ ਬਾਰੇ ਸਿੱਖ ਰਹੇ ਹਾਂ। ਸਾਨੂੰ ਉਮੀਦ ਨਹੀਂ ਹੈ ਕਿ ਇਹ ਉਨ੍ਹਾਂ ਸੂਰਜੀ ਊਰਜਾ ਸਿਸਟਮਾਂ ਅਤੇ ਜਨਰੇਟਰਾਂ ਨੂੰ ਪ੍ਰਭਾਵਿਤ ਕਰੇਗਾ ਜੋ ਰਾਸ਼ਟਰੀ ਬਿਜਲੀ ਗਰਿੱਡ ਨਾਲ ਜੁੜੇ ਨਹੀਂ ਹਨ। ਤੁਸੀਂ ਅਜੇ ਵੀ ਇਹਨਾਂ ਦੀ ਵਰਤੋਂ ਆਪਣੇ ਫ਼ੋਨ, ਉਪਕਰਣਾਂ ਜਾਂ ਮੋਬਾਈਲ ਫ਼ੋਨ ਨੂੰ ਪਾਵਰ ਦੇਣ ਲਈ ਕਰ ਸਕਦੇ ਹੋ। ਤੁਸੀਂ ਆਪਣੀ ਕਾਰ ਦੀ ਵਰਤੋਂ ਮੋਬਾਈਲ ਫ਼ੋਨ ਵਰਗੀਆਂ ਜ਼ਰੂਰੀ ਚੀਜ਼ਾਂ ਨੂੰ ਚਾਰਜ ਕਰਨ ਲਈ ਵੀ ਕਰ ਸਕਦੇ ਹੋ।
ਬਾਹਰੀ ਗੈਸ ਉਪਕਰਣਾਂ ਜਿਵੇਂ ਕਿ ਪੈਟੀਓ ਹੀਟਰ, ਕੈਂਪਿੰਗ ਕੁੱਕਰ ਜਾਂ ਬਾਰਬੀਕਿਊ ਦੀ ਵਰਤੋਂ ਘਰ ਦੇ ਅੰਦਰ ਨਾ ਕਰੋ।
ਪਹਿਲਾਂ ਆਪਣੇ ਫਰਿੱਜ ਤੋਂ ਭੋਜਨ ਖਾਓ, ਫਿਰ ਆਪਣੇ ਫ੍ਰੀਜ਼ਰ ਤੋਂ। ਫਿਰ ਅਲਮਾਰੀ ਜਾਂ ਆਪਣੀ ਐਮਰਜੈਂਸੀ ਕਿੱਟ ਵਿੱਚੋਂ ਖਾਣਾ ਖਾਓ।
ਮਨਿਸਟਰੀ ਫਾਰ ਪ੍ਰਾਇਮਰੀ ਇੰਡਸਟਰੀਜ਼ ਦੀ ਵੈੱਬਸਾਈਟ 'ਤੇ ਆਪਣੇ ਭੋਜਨ ਨੂੰ ਸੁਰੱਖਿਅਤ ਕਿਵੇਂ ਰੱਖਣਾ ਹੈ, ਇਸ ਬਾਰੇ ਹੋਰ ਜਾਣੋ।
ਜੇਕਰ ਤੁਸੀਂ ਪੋਰਟੇਬਲ ਜਨਰੇਟਰ ਦੀ ਵਰਤੋਂ ਕਰਦੇ ਹੋ, ਤਾਂ ਇਹ ਜ਼ਰੂਰੀ ਹੈ ਕਿ ਇਸਨੂੰ ਆਪਣੇ ਆਪ ਨੂੰ, ਆਪਣੇ ਪਰਿਵਾਰ (whānau), ਕਰਮਚਾਰੀਆਂ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਲਈ ਸਹੀ ਢੰਗ ਨਾਲ ਵਰਤਿਆ ਜਾਵੇ।
ਐਮਰਜੈਂਸੀ ਤੋਂ ਬਾਅਦ ਪੋਰਟੇਬਲ ਜਨਰੇਟਰਾਂ ਦੀ ਵਰਤੋਂ ਕਰਨ ਬਾਰੇ ਵਰਕਸੇਫ ਕੋਲ ਸਲਾਹ ਹੈ।
ਆਪਣੇ ਸਥਾਨਕ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ ਗਰੁੱਪ ਅਤੇ ਐਮਰਜੈਂਸੀ ਸੇਵਾਵਾਂ ਦੀ ਸਲਾਹ ਦੀ ਪਾਲਣਾ ਕਰੋ।
ਬਿਜਲੀ ਦੇ ਕੱਟ ਕੁਝ ਸਮੇਂ ਲਈ ਜਾਰੀ ਰਹਿ ਸਕਦੇ ਹਨ। ਜਦੋਂ ਤੁਸੀਂ ਉਪਕਰਣਾਂ ਦੀ ਵਰਤੋਂ ਨਾ ਕਰ ਰਹੇ ਹੋਵੋ ਤਾਂ ਉਹਨਾਂ ਨੂੰ ਬੰਦ ਕਰ ਦਿਓ। ਸਾਰੀਆਂ ਬਿਜਲੀ ਦੀਆਂ ਲਾਈਨਾਂ, ਸਾਕਟਾਂ ਅਤੇ ਉਪਕਰਣਾਂ ਨੂੰ "ਚਾਲੂ" ਸਮਝੋ।
ਖਾਣ ਤੋਂ ਪਹਿਲਾਂ ਆਪਣੇ ਫਰਿੱਜ ਜਾਂ ਫ੍ਰੀਜ਼ਰ ਵਿੱਚ ਭੋਜਨ ਦੀ ਜਾਂਚ ਕਰੋ। ਜੇ ਇਸ ਤੋਂ ਅਜ਼ੀਬ ਜਿਹੀ ਗੰਧ ਆਉਂਦੀ ਹੈ ਜਾਂ ਕੁਝ ਵੱਖਰਾ ਲੱਗਦਾ ਹੈ, ਤਾਂ ਇਸਨੂੰ ਸੁੱਟ ਦਿਓ। ਡਿਫ੍ਰੋਸਟ ਕੀਤੇ ਭੋਜਨ ਨੂੰ ਦੁਬਾਰਾ ਫ੍ਰੀਜ਼ ਨਾ ਕਰੋ।
ਆਪਣੇ ਸਥਾਨਕ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ (CDEM) ਗਰੁੱਪ ਨੂੰ ਲੱਭੋ।
ਨਿਊਜ਼ੀਲੈਂਡ ਵਿੱਚ ਸਾਨੂੰ ਬਹੁਤ ਸਾਰੇ ਕੁਦਰਤੀ ਖ਼ਤਰੇ ਹਨ। ਪਤਾ ਕਰੋ ਕਿ ਹਰ ਕਿਸਮ ਦੀ ਐਮਰਜੈਂਸੀ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਕੀ ਕਰਨਾ ਹੈ।