ਇਸ ਵਿੱਚੋਂ ਲੰਘਣ ਲਈ ਆਪਣੇ ਵਹਾਨਉ (whānau) ਨਾਲ ਇੱਕ ਘਰੇਲੂ ਯੋਜਨਾ ਬਣਾਓ। ਉਹਨਾਂ ਚੀਜ਼ਾਂ ਬਾਰੇ ਸੋਚੋ ਜਿਹਨਾਂ ਦੀ ਤੁਹਾਨੂੰ ਹਰ ਰੋਜ਼ ਲੋੜ ਹੁੰਦੀ ਹੈ ਅਤੇ ਇਹ ਪਤਾ ਲਗਾਓ ਕਿ ਜੇਕਰ ਤੁਹਾਡੇ ਕੋਲ ਉਹ ਨਹੀਂ ਹਨ ਤਾਂ ਤੁਸੀਂ ਕੀ ਕਰੋਗੇ।
ਯਕੀਨੀ ਬਣਾਓ ਕਿ ਤੁਹਾਡੀ ਘਰ ਦੀ ਐਮਰਜੈਂਸੀ ਯੋਜਨਾ ਤੁਹਾਡੇ ਕੰਮ, ਸਕੂਲ, ਅਤੇ ਹੋਰ ਸਥਾਨਾਂ ਲਈ ਐਮਰਜੈਂਸੀ ਯੋਜਨਾਵਾਂ ਨਾਲ ਮੇਲ ਖਾਂਦੀ ਹੈ ਜਿੱਥੇ ਤੁਸੀਂ ਬਹੁਤ ਸਾਰਾ ਸਮਾਂ ਬਿਤਾਉਂਦੇ ਹੋ।
ਫਾਰਮ ਭਰੋ ਅਤੇ ਫਿਰ ਇਸਨੂੰ ਪ੍ਰਿੰਟ ਕਰੋ, ਇਸਨੂੰ ਫਰਿੱਜ 'ਤੇ ਚਿਪਕਾਓ ਅਤੇ ਯਕੀਨੀ ਬਣਾਓ ਕਿ ਹਰ ਕੋਈ ਯੋਜਨਾ ਨੂੰ ਜਾਣਦਾ ਹੈ। ਜਾਂ ਇਸ ਨੂੰ ਪੀਡੀਐਫ (PDF) ਦੇ ਰੂਪ ਵਿੱਚ ਸੁਰੱਖਿਅਤ ਕਰੋ ਅਤੇ ਇਸ ਨੂੰ ਆਪਣੇ whānau (ਵਹਾਨਉ) ਨੂੰ ਈਮੇਲ ਕਰੋ।
ਯਕੀਨੀ ਬਣਾਓ ਕਿ ਤੁਸੀਂ ਆਪਣੇ ਪਰਿਵਾਰ ਦੀਆਂ ਸਾਰੀਆਂ ਲੋੜਾਂ 'ਤੇ ਵਿਚਾਰ ਕੀਤਾ ਹੈ, ਜਿਸ ਵਿੱਚ ਸ਼ਾਮਲ ਹਨ:
ਕੀ ਤੁਸੀਂ ਆਪਣੀ ਐਮਰਜੈਂਸੀ ਯੋਜਨਾ ਨੂੰ ਹੱਥੀਂ ਲਿਖਣਾ ਪਸੰਦ ਕਰਦੇ ਹੋ? ਸਾਡੇ ਇੱਕ ਯੋਜਨਾ ਬਣਾਓ ਟੈਮਪਲੇਟ ਦੇ PDF ਪੇਪਰ ਵਰਜ਼ਨ ਨੂੰ ਡਾਊਨਲੋਡ ਅਤੇ ਪ੍ਰਿੰਟ ਕਰਨ ਲਈ ਬੇਝਿਜਕ ਮਹਿਸੂਸ ਕਰੋ।
ਆਪਣੇ ਵਹਾਨਉ (whānau) ਨਾਲ ਐਮਰਜੈਂਸੀ ਯੋਜਨਾ ਬਣਾਉਣ ਲਈ ਇਸ PDF ਟੈਮਪਲੇਟ ਨੂੰ ਡਾਉਨਲੋਡ ਕਰੋ।
ਇਹ ਯਕੀਨੀ ਬਣਾਉਣਾ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਵਹਾਨਉ (whānau) ਜਾਣਦਾ ਹੈ ਕਿ ਕੀ ਕਰਨਾ ਹੈ ਅਤੇ ਇਸ ਵਿੱਚੋਂ ਲੰਘਣ ਲਈ ਲੋੜੀਂਦਾ ਤੁਹਾਡੇ ਕੋਲ ਉਹ ਸਬ ਹੈ। ਆਪਣੇ ਪਰਿਵਾਰ ਨੂੰ ਤਿਆਰ ਕਰਨ ਲਈ ਇਹਨਾਂ ਆਸਾਨ ਕਦਮਾਂ ਦੀ ਪਾਲਣਾ ਕਰੋ।