ਐਮਰਜੈਂਸੀ ਵਿੱਚ, ਜਨਤਕ ਆਵਾਜਾਈ ਨਹੀਂ ਚੱਲ ਸਕਦੀ, ਅਤੇ ਸੜਕਾਂ ਅਤੇ ਆਂਢ-ਗੁਆਂਢ ਬੰਦ ਹੋ ਸਕਦੇ ਹਨ।
ਜੇਕਰ ਤੁਸੀਂ ਆਪਣਾ ਘਰ ਵਾਲਾ ਆਮ ਰਸਤਾ ਨਹੀਂ ਲੈ ਸਕਦੇ ਹੋ, ਤਾਂ ਤੁਸੀਂ ਉੱਥੇ ਕਿਵੇਂ ਪਹੁੰਚੋਗੇ? ਤੁਸੀਂ ਕਿਸ ਦੇ ਨਾਲ ਜਾਓਗੇ? ਜੇਕਰ ਤੁਹਾਡੀ ਗਲੀ ਨੋ-ਗੋ ਜ਼ੋਨ ਹੈ ਤਾਂ ਤੁਸੀਂ ਕਿੱਥੇ ਮਿਲੋਗੇ?
ਜੇਕਰ ਤੁਸੀਂ ਘਰ ਨਹੀਂ ਪਹੁੰਚ ਸਕਦੇ ਹੋ ਤਾਂ ਇੱਕ ਮੀਟਿੰਗ ਵਾਲੀ ਥਾਂ ਤੇ ਸਹਿਮਤ ਹੋਵੋ। ਇਹ ਸਕੂਲ ਹੋ ਸਕਦਾ ਹੈ, ਦੋਸਤ ਦੀ ਥਾਂ ਜਾਂ ਵਹਾਨਉ (whānau) ਨਾਲ।
ਜੇਕਰ ਤੁਸੀਂ ਘਰ ਤੋਂ ਦੂਰ ਕੰਮ ਕਰਦੇ ਹੋ, ਤਾਂ ਤੁਹਾਡੇ ਖੇਤਰ ਵਿੱਚ ਰਹਿਣ ਵਾਲੇ ਕੰਮ ਕਰਨ ਵਾਲੇ ਸਾਥੀਆਂ ਨੂੰ ਲੱਭੋ। ਐਮਰਜੈਂਸੀ ਵਿੱਚ ਤੁਸੀਂ ਇਕੱਠੇ ਯਾਤਰਾ ਕਰ ਸਕਦੇ ਹੋ।
ਕੰਮ 'ਤੇ ਜਾਂ ਆਪਣੀ ਕਾਰ ਵਿਚ ਇਕ ਗ੍ਰੈਬ ਬੈਗ ਰੱਖੋ। ਇਸ ਵਿੱਚ ਪੈਦਲ ਚੱਲਣ ਦੇ ਜੁੱਤੇ, ਗਰਮ ਕੱਪੜੇ, ਕੁਝ ਸਨੈਕ ਭੋਜਨ ਅਤੇ ਪਾਣੀ ਦੀ ਇੱਕ ਬੋਤਲ ਹੋਣੀ ਚਾਹੀਦੀ ਹੈ। ਇੱਕ ਟਾਰਚ, ਕੁਝ ਬੈਟਰੀਆਂ ਅਤੇ ਇੱਕ ਰੇਡੀਓ ਵੀ ਉਪਯੋਗੀ ਹਨ।
ਆਪਣੇ ਸਕੂਲ ਜਾਂ ਬਚਪਨ ਦੇ ਸ਼ੁਰੂਆਤੀ ਕੇਂਦਰ ਨੂੰ ਤਿੰਨ ਲੋਕਾਂ ਦੀ ਸੂਚੀ ਦਿਓ ਜੋ ਬੱਚਿਆਂ ਨੂੰ ਲੈ ਕੇ ਜਾ ਸਕਦੇ ਹਨ ਜੇਕਰ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ ਹੋ।
ਆਪਣੇ ਪਰਿਵਾਰ ਦੇ ਲੋਕਾਂ ਨਾਲ ਗੱਲਬਾਤ ਕਰੋ ਅਤੇ ਕੰਮ ਕਰੋ ਕਿ ਤੁਸੀਂ ਇਹਨਾਂ ਸਥਿਤੀਆਂ ਵਿੱਚ ਕੀ ਕਰੋਗੇ।