ਐਮਰਜੈਂਸੀ ਮੋਬਾਈਲ ਅਲਰਟ ਸਿਸਟਮ ਦਾ ਦੇਸ਼ ਵਿਆਪੀ ਟੈਸਟ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹਿੱਸਾ ਹੈ ਕਿ ਸਿਸਟਮ ਚੰਗੀ ਤਰ੍ਹਾਂ ਕੰਮ ਕਰਦਾ ਹੈ। ਦੇਸ਼ ਵਿਆਪੀ ਟੈਸਟਾਂ ਬਾਰੇ ਨਤੀਜੇ ਅਤੇ ਜਾਣਕਾਰੀ ਲੱਭੋ।
ਦੇਸ਼ ਵਿਆਪੀ ਟੈਸਟ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹਿੱਸਾ ਹੈ ਕਿ ਐਮਰਜੈਂਸੀ ਮੋਬਾਈਲ ਅਲਰਟ ਸਿਸਟਮ ਚੰਗੀ ਤਰ੍ਹਾਂ ਕੰਮ ਕਰਦਾ ਹੈ।
ਦੇਸ਼ ਵਿਆਪੀ ਟੈਸਟ ਪੂਰੇ ਨਿਊਜ਼ੀਲੈਂਡ ਦੇ ਸੈੱਲ ਟਾਵਰਾਂ ਨੂੰ ਭੇਜਿਆ ਜਾਂਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜ਼ਿਆਦਾਤਰ ਫ਼ੋਨ ਚੇਤਾਵਨੀ ਪ੍ਰਾਪਤ ਕਰਨ ਦੇ ਸਮਰੱਥ ਹਨ।
ਪਿਛਲੇ ਛੇ ਸਾਲਾਂ ਵਿੱਚ, ਸਾਨੂੰ ਲੋਕਾਂ ਤੋਂ ਹਜ਼ਾਰਾਂ ਫੀਡਬੈਕ ਸਬਮਿਸ਼ਨ ਮਿਲੇ ਹਨ। ਇਹਨਾਂ ਨੇ ਐਮਰਜੈਂਸੀ ਮੋਬਾਈਲ ਅਲਰਟ ਸਿਸਟਮ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕੀਤੀ।
ਸਭ ਤੋਂ ਤਾਜ਼ਾ ਦੇਸ਼ ਵਿਆਪੀ ਟੈਸਟ 26 ਮਈ 2024 ਦੀ ਸ਼ਾਮ ਨੂੰ ਸੀ। COVID-19 ਮਹਾਂਮਾਰੀ ਦੇ ਮੱਦੇਨਜ਼ਰ, ਐਮਰਜੈਂਸੀ ਮੋਬਾਈਲ ਅਲਰਟ ਸਿਸਟਮ ਦੇ 2020 ਅਤੇ 2021 ਦੇ ਦੇਸ਼ ਵਿਆਪੀ ਟੈਸਟਾਂ ਨੂੰ ਰੱਦ ਕਰ ਦਿੱਤਾ ਗਿਆ ਸੀ।
ਐਮਰਜੈਂਸੀ ਮੋਬਾਈਲ ਅਲਰਟ ਦੇ ਆਉਣ ਵਾਲੇ ਦੇਸ਼ ਵਿਆਪੀ ਟੈਸਟਾਂ ਬਾਰੇ ਈਮੇਲ ਪ੍ਰਾਪਤ ਕਰਨ ਲਈ ਗਾਹਕ ਬਣੋ। ਟੈਸਟ ਦੀ ਮਿਤੀ ਦਾ ਫੈਸਲਾ ਹੋਣ ਤੋਂ ਬਾਅਦ ਤੁਹਾਨੂੰ ਇੱਕ ਈਮੇਲ ਪ੍ਰਾਪਤ ਹੋਵੇਗੀ।
2018 ਅਤੇ 2019 ਦੇ ਦੇਸ਼ ਵਿਆਪੀ ਟੈਸਟ ਤੋਂ ਬਾਅਦ, ਮਿਨਿਸਟਰੀ ਆੱਫ ਸਿਵਿਲ ਡਿਫੈਂਸ ਐਂਡ ਐਮਰਜੈਂਸੀ ਮੈਨੇਜ਼ਮੈਂਟ ਨੇ ਇੱਕ ਸੁਤੰਤਰ ਸਰਵੇਖਣ ਕੀਤਾ।
ਸਰਵੇਖਣਾਂ ਵਿੱਚ ਦੇਖਿਆ ਗਿਆ:
2021 ਅਤੇ 2022 ਦੇ ਟੈਸਟ ਤੋਂ ਬਾਅਦ, NEMA ਨੇ ਐਮਰਜੈਂਸੀ ਮੋਬਾਈਲ ਅਲਰਟ ਟੈਸਟ ਦੀ ਸਫਲਤਾ ਨੂੰ ਮਾਪਣ ਲਈ ਸਾਲਾਨਾ ਆਪਦਾ ਤਿਆਰੀ ਸਰਵੇਖਣ ਵਿੱਚ ਪ੍ਰਸ਼ਨ ਸ਼ਾਮਲ ਕੀਤੇ। 2018 ਦੇ ਸਰਵੇਖਣ ਤੋਂ ਬਾਅਦ, ਸਾਰੇ ਮੁੱਖ ਉਪਾਵਾਂ ਵਿੱਚ ਹਰ ਸਾਲ ਸੁਧਾਰ ਹੋਇਆ ਹੈ।
2022 ਵਿੱਚ, ਸਰਵੇਖਣ ਨੇ ਦਰਜ ਕੀਤਾ:
2021 ਦੇ ਸਲਾਨਾ ਆਪਦਾ ਦੀ ਤਿਆਰੀ ਸਰਵੇਖਣ ਨੇ ਦਿਖਾਇਆ ਕਿ ਦਸ ਵਿੱਚੋਂ ਨੌਂ ਲੋਕਾਂ ਨੂੰ ਚੇਤਾਵਨੀ ਮਿਲੀ ਸੀ ਜਾਂ ਉਹ ਕਿਸੇ ਅਜਿਹੇ ਵਿਅਕਤੀ ਦੇ ਨਾਲ ਸਨ ਜਿਸਨੂੰ ਚੇਤਾਵਨੀ ਮਿਲੀ ਸੀ।
2019 ਵਿੱਚ ਸਰਵੇਖਣ ਨੇ ਦਿਖਾਇਆ:
ਅੰਗਰੇਜ਼ੀ ਵਿੱਚ ਐਮਰਜੈਂਸੀ ਮੋਬਾਈਲ ਅਲਰਟ ਦੇ 2018 ਅਤੇ 2019 ਦੇ ਦੇਸ਼ ਵਿਆਪੀ ਟੈਸਟਾਂ ਲਈ ਸਰਵੇਖਣ ਨਤੀਜੇ ਦੇਖੋ।
ਐਮਰਜੈਂਸੀ ਮੋਬਾਇਲ ਅਲਰਟ ਬਾਰੇ ਪਤਾ ਕਰੋ। ਐਮਰਜੈਂਸੀ ਮੋਬਾਈਲ ਅਲਰਟ ਲੋਕਾਂ ਨੂੰ ਸੁਰੱਖਿਅਤ ਰੱਖਦੇ ਹਨ। ਨਿਸ਼ਾਨਾ ਸੈੱਲ ਟਾਵਰਾਂ ਤੋਂ ਸਾਰੇ ਸਮਰੱਥ ਫ਼ੋਨਾਂ 'ਤੇ ਅਲਰਟ ਪ੍ਰਸਾਰਿਤ ਕੀਤਾ ਜਾਂਦਾ ਹੈ।